ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ 'ਤੇ ਵਧਦੇ ਕਰਜ਼ੇ, ਡੀ.ਏ. ਜਾਰੀ ਕਰਨ ਵਿਚ ਦੇਰੀ ਅਤੇ ਕਾਲਜਾਂ ਨੂੰ ਗ੍ਰਾਂਟ-ਇਨ-ਏਡ ਜਾਰੀ ਨਾ ਹੋਣ 'ਤੇ ਚਿੰਤਾ ਜਤਾਈ


MP ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ 'ਤੇ ਵਧਦੇ ਕਰਜ਼ੇ, ਡੀ.ਏ. ਜਾਰੀ ਕਰਨ ਵਿਚ ਦੇਰੀ ਅਤੇ ਕਾਲਜਾਂ ਨੂੰ ਗ੍ਰਾਂਟ-ਇਨ-ਏਡ ਜਾਰੀ ਨਾ ਹੋਣ 'ਤੇ ਚਿੰਤਾ ਜਤਾਈ ।




ਮੈਂਬਰ ਰਾਜ ਸਭਾ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਵਾਰ ਫਿਰ ਲਗਭਗ 2,500 ਕਰੋੜ ਰੁਪਏ ਦਾ ਕਰਜ਼ਾ ਲੈਣ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ  ਹੈ ਜਦਕਿ ਕੁਲ ਕਰਜ਼ਾ 5 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ ।

ਡਾ. ਸਾਹਨੀ ਨੇ ਕਿਹਾ ਕਿ ਲਗਾਤਾਰ ਕਰਜ਼ਾ ਲੈਣ ਦੇ ਬਾਵਜੂਦ ਲਗਭਗ 7 ਲੱਖ ਸਰਕਾਰੀ ਕਰਮਚਾਰੀ ਅਤੇ ਪੈਨਸ਼ਨ ਭੋਗੀ ਹੁਣ ਵੀ ਲਗਭਗ 15,000 ਕਰੋੜ ਰੁਪਏ ਦੇ ਬਰਾਬਰ ਮਹਿੰਗਾਈ ਭੱਤਾ (ਡੀ. ਏ.) ਦੀ ਉਡੀਕ ਕਰ ਰਹੇ ਹਨ, ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ  ਇਸ ਸਬੰਧ ਵਿੱਚ ਸਪੱਸ਼ਟ ਤੌਰ 'ਤੇ ਆਦੇਸ਼ ਦਿੱਤੇ ਗਏ ਹਨ।

ਡਾ. ਸਾਹਨੀ ਨੇ ਕਿਹਾ ਕਿ ਪੰਜਾਬ ਦੇ 136 ਸਹਾਇਤਾ ਪ੍ਰਾਪਤ ਕਾਲਜਾਂ ਨੂੰ ਜਿਨ੍ਹਾ ਵਿਚ  ਕਈ ਲਗਭਗ ਇਕ ਸਦੀ ਪੁਰਾਣੇ  ਹਨ, ਜਨਵਰੀ 2026 ਤੋਂ ਹੁਣ ਤੱਕ ਗ੍ਰਾਂਟ-ਇਨ-ਏਡ ਜਾਰੀ ਨਹੀਂ ਕੀਤੀ ਗਈ ਹੈ ਅਤੇ ਇਸ ਕਾਰਨ ਹਜ਼ਾਰਾਂ ਅਧਿਆਪਕਾਂ ਅਤੇ ਗੈਰ-ਅਧਿਆਪਕ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।

ਡਾ. ਸਾਹਨੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਏਨਾ ਕਰਜ਼ਾ ਲੈਣ ਦੇ ਬਾਵਜੂਦ ਲੱਖਾਂ ਕਰਮਚਾਰੀਆਂ, ਪੈਨਸ਼ਨਭੋਗੀਆ, ਅਤੇ ਅਧਿਆਪਕਾਂ ਅਤੇ ਸਹਾਇਤਾ ਪ੍ਰਾਪਤ ਸੰਸਥਾਵਾਂ ਹਾਲੇ ਵੀ ਬਕਾਇਆਂ ਦੀ ਉਡੀਕ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਲੋਕਾਂ ਪ੍ਰਤੀ ਆਪਣੇ ਵਚਨਾ ਨੂੰ ਪੂਰਾ ਕਰਦਿਆਂ ਤਨਖਾਹਾਂ, ਡੀ.ਏ. ਅਤੇ ਗ੍ਰਾਂਟ-ਇਨ-ਏਡ  ਜਾਰੀ ਰੱਖਣੀਆਂ ਚਾਹੀਦੀਆਂ ਹਨ।

Comments