ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਨੇ ਤਰਨ ਤਾਰਨ ਜਿਮਨੀ ਚੋਣ ਨਤੀਜਿਆਂ ਨੂੰ ਦੱਸਿਆ ਆਸ਼ਾ ਜਨਕ

ਲੁਧਿਆਣਾ/ ਪੰਜਾਬ: ਅਕਾਲੀ ਦਲ (ਯੁੱਧ) ਦੇ ਬੁਲਾਰੇ ਪ੍ਰਭਜੋਤ ਧਾਲੀਵਾਲ ਨੇ ਤਰਨ ਤਾਰਨ ਦੇ ਨਤੀਜੇ ਬਹੁਤ ਆਸ਼ਾ-ਜਨਕ ਹਨ। ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਨਿਸ਼ਚਿਤ ਹੋ ਚੁੱਕੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਨਹੀਂ ਬਲਕਿ ਸਰਕਾਰੀ ਜਬਰ ਅਤੇ ਸਰਕਾਰੀ ਮਸ਼ਨਰੀ ਦੀ ਘੋਰ ਦੁਰਵਰਤੋਂ ਨਾਲ ਹਾਸਲ ਕੀਤੀ ਜਿੱਤ ਹੈ। ਤਰਨ ਤਾਰਨ ਵਿਚ ਅਕਾਲੀ ਆਗੂਆਂ, ਵਰਕਰਾਂ ਅਤੇ ਪੰਜਾਬ ਦਰਦੀਆਂ ਦੀ ਮਿਹਨਤ ਦਾ ਅਸਰ ਵੇਖਣ ਨੂੰ ਮਿਲਿਆ ਹੈ। ਅਕਾਲੀ ਦਲ ਨੇ ਅਪਣਿਆਂ ਅਤੇ ਬੇਗਾਨਿਆਂ ਦੀਆਂ ਅਨੇਕਾਂ ਰੋਕਾਂ ਅਤੇ ਧੱਕੇਸ਼ਾਹੀਆਂ ਦੇ ਬਾਵਜੂਦ ਕਰਾਰੀ ਟੱਕਰ ਦਿਤੀ ਹੈ। 2027 ਵਿਚ ਅਪਣੀ ਪਾਰਟੀ ਦੀ ਜਿੱਤ ਉਤੇ ਪੱਕੀ ਮੋਹਰ ਲੱਗ ਚੁੱਕੀ ਹੈ। ਜਿੱਤਾਂ ਵਰਗੀ ਇਸ ਹਾਰ ਦਾ ਸੁਆਗਤ ਅਤੇ ਤਰਨ ਤਾਰਨ ਦੇ ਜੁਝਾਰੂ ਲੋਕਾਂ ਦਾ ਤਹਿ-ਦਿਲ ਤੋਂ ਧੰਨਵਾਦ।
ਸਭ ਤੋਂ ਪਹਿਲਾਂ ਤਰਨ ਤਾਰਨ ਸਾਹਿਬ ਦੇ ਸਮੂਹ ਸੂਝਵਾਨ ਤੇ ਦਲੇਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਉਹਨਾਂ ਨੇ ਬੇਮਿਸਾਲ ਜੁਰਅਤ ਨਾਲ ਅੰਨ੍ਹੀ ਸਰਕਾਰੀ ਤਾਨਾਸ਼ਾਹੀ ਅਤੇ ਪੰਜਾਬ ਪੁਲਿਸ ਦੀ ਬੁਰਛਾਗਰਦੀ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਵੱਲੋਂ ਧੱਕੇਸ਼ਾਹੀ, ਹਿੰਸਾ ਅਤੇ ਪੈਸੇ ਦੇ ਲਾਲਚ ਦਾ ਮੂੰਹ ਤੋੜਵਾਂ ਜਵਾਬ ਦਿੱਤਾ।

Comments