ਮੌਹਾਲੀ -27 ਸਤੰਬਰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਧਰਮ ਪਤਨੀ ਸਾਬਕਾ ਐਮ ਐਲ ਏ ਬੀਬੀ ਕੁਲਦੀਪ ਕੌਰ ਅਤੇ ਸਪੁੱਤਰ ਕੰਵਰਵੀਰ ਸਿੰਘ ਪ੍ਰਧਾਨ ਯੂਥ ਵਿੰਗ ਬੀਜੇਪੀ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਰਦਾਰ ਹਰਮੇਲ ਸਿੰਘ ਟੌਹੜਾ ਨੇ ਸਾਰੀ ਜ਼ਿੰਦਗੀ ਪਿਆਰ ਸਤਿਕਾਰ ਤੇ ਸੇਵਾ ਭਾਵਨਾ ਵਾਲੀ ਰਾਜਨੀਤੀ ਕੀਤੀ , ਇਹ ਗੁਣ ਉਹਨਾਂ ਨੇ ਆਪਣੇ ਸਹੁਰਾ ਸਾਹਿਬ ਪੰਥ ਰਤਨ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਕੋਲੋਂ ਵਿਰਾਸਤ ਵਿੱਚ ਗ੍ਰਹਿਣ ਕੀਤੇ ਸਨ ॥
ਅਮਨ ਜੋਤ ਨੇ ਕਿਹਾ ਕਿ ਟੌਹੜਾ ਪਰਿਵਾਰ ਸੁਚੇ ਮੋਤੀਆਂ ਦੀ ਮਾਲਾ ਹੈ ਹਰਮੇਲ ਸਿੰਘ ਟੌਹੜਾ ਇਸਦੇ ਅਹਿਮ ਮੋਤੀ ਸਨ ਜੋ ਹੁਣ ਉਸ ਪ੍ਰਮਾਤਮਾ ਦੇ ਬ੍ਰਹਮੰਡ ਵਿੱਚ ਲੀਨ ਹੋ ਗਏ ,ਉਹ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਅੱਗੇ ਉਹਨਾਂ ਦੇ ਬੇਟੇ ਕੰਵਰਵੀਰ ਸਿੰਘ ਟੌਹੜਾ ਵੀ ਆਪਣੇ ਪੁਰਖਿਆਂ ਵਾਂਗ ਲੁਕਾਈ ਦੀ ਸੇਵਾ ਕਰਨ ਤਾਂ ਜੋ ਇਸ ਪਰਿਵਾਰ ਦਾ ਨਾਮ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਰਹੇ॥
Comments
Post a Comment