ਮੋਹਾਲੀ 19 ਦਸੰਬਰ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਲੇਰਕੋਟਲੇ ਦੇ ਬੁੱਧਰਾਮ ਨਾਮਕ ਨੌਜਵਾਨ ਅਤੇ ਹਿਸਾਰ ਤੋਂ ਅਮਨ ਨਾਂਮ ਦੇ ਨੌਜਵਾਨ ਜੋ ਕਿ ਰਸ਼ੀਆ ਦੇ ਵਿੱਚ ਰੁਜਗਾਰ ਲਈ ਗਏ ਸਨ ਜਿੱਥੇ ਲਾਪਤਾ ਹਨ ਉਹਨਾਂ ਦੀ ਪੈਰਵਾਈ ਕਰਨ ਲਈ ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤ੍ਰ ਮਾਰਗੇਰੀਟਾ ਨੂੰ ਮਿਲੇ ॥ਅਮਨਜੋਤ ਨੇ ਕਿਹਾ ਕਿ ਹਿਸਾਰ ਦੇ ਅਮਨ ਦਾ ਇੱਕ ਸਾਥੀ ਸੋਨੂ ਉਥੇ ਰਸ਼ੀਆ ਵਿੱਚ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਜਿਸ ਦੌਰਾਨ ਉਸਦੀ ਮੌਤ ਹੋ ਗਈ ਉਸਦੀ ਲਾਸ਼ ਹਿਸਾਰ ਪਹੁੰਚਾਈ ਗਈ ਲੇਕਿਨ ਸੋਨੂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ॥ ਅਮਨਜੋਤ ਨੇ ਦੱਸਿਆ ਕੇਂਦਰੀ ਮੰਤਰਾਲਾ ਪੂਰੀ ਤਰਹਾਂ ਇਸ ਕੰਮ ਵਿੱਚ ਲੱਗਾ ਹੈ ਕਿ ਹੋਰ ਨੌਜਵਾਨ ਜੋ ਭਾਰਤ ਦੇ ਹਨ ਉਹਨਾਂ ਨੂੰ ਸਰੁੱਖਿਅਤ ਵਾਪਸ ਲਿਆਂਦਾ ਜਾਵੇ ।ਅਮਨਜੋਤ ਰਾਮੂਵਾਲੀਆਂ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਰਾਹੀਂ ਪਤਾ ਲੱਗਾ ਕਿ ਸੈਂਕੜੇ ਨੌਜਵਾਨ ਰਸ਼ੀਆ ਵਿੱਚ ਫਸੇ ਹੋਏ ਹਨ ਉਹਨਾਂ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਮਾਤਾ ਪਿਤਾ ਨੂੰ ਅਪੀਲ ਕਰਦੇ ਹਨ ਤੇ ਭਵਿੱਖ ਵਿੱਚ ਕਿਸੇ ਵੀ ਨੌਜਵਾਨ ਨੂੰ ਰਸ਼ੀਆ ਰੂਸ ਅਤੇ ਯੂਕਰੇਨ ਤਦ ਤੱਕ ਨਾ ਭੇਜਿਆ ਜਾਵੇ ਜਦ ਤੱਕ ਇਹਨਾਂ ਮੁਲਕਾਂ ਵਿੱਚ ਸ਼ਾਂਤੀ ਸਥਾਪਿਤ ਨਹੀਂ ਹੋ ਜਾਂਦੀ ਕਿਉਂਕਿ ਉਹਨਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਨਾਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਕਰਕੇ ਜੰਗ ਵਿੱਚ ਧਕੇਲਿਆ ਜਾ ਰਿਹਾ ਹੈ ਜਿੱਥੇ ਅਜਾਈ ਜਾਨਾਂ ਜਾ ਰਹੀਆਂ ਹਨ ।ਅਮਨਜੋਤ ਨੇ ਕਿਹਾ ਕਿ ਪੈਸੇ ਦੀ ਚਕਾਚੌਂਧ ਕਾਰਨ ਆਪਣੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਨਾ ਧਕੇਲੋ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਗਏ ਬਚਿਆ ਦਾ ਵਾਪਸ ਆਉਣਾ ਵੀ ਅਸੰਭਵ ਹੈ ਤੇ ਉਸ ਨਾਲ ਤੁਹਾਡੇ ਘਰਾਂ ਦੇ ਦੀਵੇ ਬੁਝ ਜਾਣਗੇ ਸੋ ਵੱਧ ਪੈਸਿਆਂ ਨਾਲੋਂ ਘਰ ਦੀ ਘੱਟ ਖਾ ਲਓ ਲੇਕਿਨ ਇਹਨਾਂ ਦੇਸ਼ਾਂ ਵੱਲ ਨਾ ਜਾਓ॥
Comments
Post a Comment