ਦੇਸ਼ ਦੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੰਜਾਬ ਦੇ ਹਲਾਤਾਂ ਤੋਂ ਕਰਾਇਆ ਜਾਣੂ -ਅਮਨਜੋਤ ਰਾਮੂੰਵਾਲੀਆl

ਮੋਹਾਲੀ 29 ਜਨਵਰੀ -ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਰਾਮੂਵਾਲੀਆ ਨੇ ਕੇਂਦਰੀ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਨ ਗਡਕਰੀ ਨਾਲ ਅਹਿਮ ਮੁਲਾਕਾਤ ਕਰਕੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਵਾਇਆl ਬੀਬਾ ਅਮਨਜੋਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਸ੍ਰੀ ਗਡਕਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਨੇ ਪੰਜਾਬ ਨੂੰ ਦੋ ਬਹੁਤ ਹੀ ਵੱਡੇ ਹਾਈਵੇ ਦਿੱਤੇ ਹਨ ਇੱਕ ਜਾਮਨਗਰ ਗੁਜਰਾਤ ਤੋਂ ਪਵਿੱਤਰ ਨਗਰੀ ਸ੍ਰੀ ਸੁਲਤਾਨਪੁਰ ਲੋਧੀ ਜੋ ਕਿ ਲਗਭਗ ਬਹੁਤ ਹਿੱਸਾ ਉਸਦਾ ਬਣ ਚੁੱਕਿਆ ਹੈ ਤੇ ਦੂਜਾ ਜੋ ਵੈਸ਼ਨੋ ਕੱਟੜਾ ਦੇਵੀ ਨੂੰ ਜਾਂਦਾ ਹੈ ਉਸ ਹਾਈਵੇ ਦੀ ਵੀ ਬਹੁਤ ਸਾਰੀ ਤਿਆਰੀ ਹੋ ਚੁੱਕੀ ਹੈ ਉਸ ਲਈ ਵਿਸ਼ੇਸ਼ ਧੰਨਵਾਦ ਕੀਤਾ ਉਹਨਾਂ ਨੇ ਦੱਸਿਆ ਕਿ ਸ੍ਰੀ ਗਡਕਰੀ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਕੋਈ ਹੋਰ ਉਹਨਾਂ ਦੇ ਧਿਆਨ ਵਿੱਚ ਲਿਆਏਗੀ ਜਿਸ ਹਾਈਵੇ ਨਾਲ ਪੰਜਾਬ ਦੇ ਲੋਕਾਂ ਦਾ ਆਉਣ ਜਾਣ ਆਸਾਨ ਅਤੇ ਨਿਤ ਦੇ ਸਮੇਂ ਦੀ ਬਚਤ ਹੁੰਦੀ ਹੋਏਗੀ ਉਹ ਉਸ ਤੇ ਜਰੂਰ ਗੌਰ ਕਰਨਗੇ ਬੀਬਾ ਅਮਨਜੋਤ ਕੌਰ ਨੇ ਕਿਹਾ ਕਿ ਉਹਨਾਂ ਨੇ ਸ੍ਰੀ ਗਡਕਰੀ ਨੂੰ ਪੰਜਾਬ ਦੇ ਹਾਲਾਤਾਂ ਤੋਂ ਵੀ ਜਾਣੂ ਕਰਵਾਇਆ ਅਤੇ ਸ੍ਰੀ ਗਟਕਰੀ ਨੇ ਪੰਜਾਬ ਚ ਵਿਗੜ ਰਹੀ ਕਾਨੂੰਨ ਅਵਸਥਾ ਤੇ ਵਪਾਰੀਆਂ ਨੂੰ ਆ ਰਹੇ ਪਰੇਸ਼ਾਨੀਆਂ ਤੇ ਗਹਿਰੀ ਚਿੰਤਾ ਪ੍ਰਗਟ ਕੀਤੀl ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਸ਼੍ਰੀ ਗਡਕਰੀ ਨੇ ਕਿਹਾ ਕਿ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤਨਦੇਹੀ ਨਾਲ ਕੰਮ ਕਰੋ ਤਾਂ ਜੋ 2027 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਪੰਜਾਬ ਵਿੱਚ ਆਵੇ ਤੇ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ਉੱਤੇ ਤੁਰੇ ਅਤੇ ਗੈਂਗਸਟਰ ਤੇ ਨਸ਼ੇਵਾਦ ਤੋਂ ਮੁਕਤ ਹੋ ਸਕੇll

Comments