ਮੋਹਾਲੀ 13 ਅਕਤੂਬਰ —ਕਨੇਡਾ ਦੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਗਏ ਗਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹੁਸ਼ਿਆਰਪੁਰ ਜਿਸ ਦੀ ਐਡਵਾਰਡ ਆਈਸਲੈਂਡ ਕਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਉਸ ਪਰਿਵਾਰ ਦੀ ਮਦਦ ਅਮਨਜੋਤ ਕੌਰ ਰਾਮੂਵਾਲੀਆ ਚੇਅਰਪਰਸਨ ਹੈਲਪਿੰਗ ਹੈਪਲਸ ਸੰਸਥਾ ਕਰ ਰਹੇ ਹਨ ॥ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਅਮਨਜੋਤ ਨੇ ਕਿਹਾ ਕਿ ਇਹ ਦੁਖ ਦਾ ਸਮਾਂ ਪਰਿਵਾਰ ਲਈ ਅਸਹਿ ਤੇ ਅਕਹਿ ਹੈ ਪਰ ਉਹਨਾਂ ਨੇ ਜਦੋਂ ਇਹ ਕੇਸ ਉਹਨਾਂ ਦੀ ਸੰਸਥਾ ਕੋਲ ਆਇਆ ਤਾਂ ਪਰਿਵਾਰ ਦੇ ਹਲਾਤ ਦੇਖ ਕੇ ਹਿਰਦਾ ਵਿਲਕ ਉਠਿਆ ਕੇ ਪਰਿਵਾਰ ਕਿਸ ਤਰ੍ਹਾਂ ਪੁੱਤਰ ਦੇ ਦਰਸ਼ਨਾਂ ਨੂੰ ਵਿਲਕ ਰਿਹਾ ਹੈ ਤੇ ਜਿੱਥੇ ਉਹਨਾਂ ਨੇ ਪਰਿਵਾਰ ਦੀ ਵਿੱਤੀ ਮਦਦ ਕੀਤੀ ਉਥੇ ਮ੍ਰਿਤਕ ਦੇਹ ਨੂੰ ਲਿਆਉਣ ਲਈ ਆਪਣਾ ਯੋਗਦਾਨ ਵੀ ਪਾਇਆ ॥ਉਹਨਾਂ ਨੇ ਕਿਹਾ ਕਿ ਕਿਸਮਤ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਪਰ ਪੰਜਾਬ ਦੇ ਹਾਲਾਤ ਬੱਦ ਤੋਂ ਬਹੱਤਰ ਨੇ ਇਸ ਕਰਕੇ ਹੀ ਨੌਜਵਾਨ ਜਿਨਾਂ ਦੇ ਕੋਲ ਡਿਗਰੀਆਂ ਪੜ੍ਹਾਈਆਂ ਦੇ ਕੋਰਸ ਹਨ ਪਰ ਬੇਰਜਗਾਰੀ ਦੇ ਝੰਬੇ ਹੋਣ ਕਾਰਨ ਵਿਦੇਸ਼ਾਂ ਵਿੱਚ ਜਾ ਕੇ ਸਖਤ ਮਿਹਨਤਾਂ ਕਰਨ ਲਈ ਮਜਬੂਰ ਹਨ ਇਸ ਲਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਦੋਂ ਮਾਂ ਪਿਓ ਆਪਣੇ ਪੁੱਤਰਾਂ ਦੇ ਆਖਰੀ ਦਰਸ਼ਨਾਂ ਨੂੰ ਵੀ ਤਰਸਦੇ ਹਨ ਜੇਕਰ ਆਪਣੇ ਦੇਸ਼ ਵਿੱਚ ਰੁਜ਼ਗਾਰ ਹੋਵੇ ਤੇ ਕੋਈ ਆਪਣੇ ਇਕਲੌਤੇ ਪੁੱਤਰ ਨੂੰ ਬਾਹਰ ਨਹੀਂ ਭੇਜਦਾ ਪਰ ਸਰਕਾਰਾਂ ਇਸ ਗੰਭੀਰ ਬੇਰੁਜਗਾਰੀ ਦੀ ਅਲਾਮਤ ਬਾਰੇ ਕਦੀ ਵੀ ਸੰਜੀਦਾ ਨਹੀਂ ਹੋਈਆਂ ਤੇ ਮੌਜੂਦਾ ਸਰਕਾਰ ਬਿਲਕੁਲ ਹੀ ਇਸ ਪਾਸੇ ਧਿਆਨ ਨਹੀਂ ਦੇ ਰਹੀ ਉਸਨੇ ਸਿਵਾਏ ਕਾਗਜੀ ਪਤਰੀ ਦਾਵਿਆਂ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਜਿਸ ਦਾ ਖਮਿਆਜਾ ਉਸਨੂੰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ॥
Comments
Post a Comment