ਮੋਹਾਲੀ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਕੱਲ ਆਮ ਆਦਮੀ ਪਾਰਟੀ ਦੇ ਹੀ ਸਰਪੰਚ ਦੇ ਹੋਏ ਬੇਰਹਿਮੀ ਨਾਲ ਕਤਲ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਹੁਣ ਪੰਜਾਬ ਚ ਨਹੀਂ ਲੋਕ ਘਰਾਂ ਚੋਂ ਖੁਸ਼ੀਆਂ ਮਨਾਉਣ ਨਿਕਲਦੇ ਹਨ ਤੇ ਗੈਂਗਸਟਰ ਲਾਸ਼ਾਂ ਚ ਬਦਲ ਘਰ ਭੇਜ ਰਹੇ ਹਨ ॥ ਅਮਨਜੋਤ ਨੇ ਕਿਹਾ ਕਿ ਜੰਗਲ ਰਾਜ ਦੀ ਇਹ ਸਿਖਰ ਹੈ ਕੋਈ ਵੇਹਲਾ ਸੀ ਜਦੋ ਲਾਲੂਯਾਦਵ ਦੇ ਰਾਜ ਚ ਬਿਹਾਰ ਚ ਲੋਕਾਂ ਨੂੰ ਇੰਝ ਗਾਜਰ ਮੂਲੀਆਂ ਵਾਂਗ ਵੱਢਿਆ ਜਾਂਦਾ ਸੀ ਉਹ ਹਾਲ ਹੁਣ ਭਗਵੰਤ ਮਾਨ ਦੀ ਸਰਕਾਰ ਵੇਲੇ ਪੰਜਾਬ ਦਾ ਜਿੱਥੇ ਪਤਾ ਹੀ ਨਹੀਂ ਕਦੇ ਗੈਂਗਸਟਰਾਂ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ॥ ਅਮਨਜੋਤ ਨੇ ਕੇਜਰੀਵਾਲ ਵਾਲ ਤੇ ਤੰਜ ਕੱਸਦਿਆਂ ਕਿਹਾ ਕਿ ਉਹਨਾਂ ਤਾਂ ਬਿਆਨ ਦਿੱਤਾ ਸੀ ਕੇ ਗੈਂਗਸਟਰ ਪੰਜਾਬ ਛੱਡ ਗਏ ਜੋ ਰਹਿ ਗਏ ਉਹ ਵੀ ਬਖਸ਼ੇ ਨਹੀਂ ਜਾਣਗੇ ਫਿਰ ਆਏ ਦਿਨ ਬੇਕਸੂਰ ਲੋਕਾਂ ਦੇ ਖੂਨ ਦੀ ਹੋਲੀ ਕੋਣ ਖੇਡ ਰਿਹਾ॥ ਅਮਨਜੋਤ ਨੇ ਕਿਹਾ ਕਿ ਕਰੋੜਾਂ ਰੁਪਏ ਫੂਕ ਕੇ ਸਰਕਾਰ ਝੂਠ ਦਾ ਪ੍ਰਚਾਰ ਕਰ ਰਹੀ ਕਿ ਨਸ਼ਿਆਂ ਨੂੰ ਠੱਲ ਪਾ ਲਈ ਗੈਂਗਸਟਰ ਨੂੰ ਖਦੇੜ ਦਿੱਤਾ ਜਦਕਿ ਹਕੀਕਤ ਸਭ ਦੇ ਸਾਹਮਣੇ ਹੈ ॥ ਅਮਨਜੋਤ ਨੇ ਕਿਹਾ ਕਿ ਆਪ ਸਰਕਾਰ ਹਰੇਕ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਹੁਣ ਲੋਕ ਆਉਣ ਵਾਲੀਆਂ 2027 ਚੋਣਾਂ ਚ ਇਨ੍ਹਾਂ ਦਾ ਬੋਰੀਆਂ ਬਿਸਤਰ ਗੋਲ ਕਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਚ ਭਾਜਪਾ ਦੀ ਸਰਕਾਰ ਬਣਾਉਣਗੇ ਜੋ ਯੂਪੀ ਬਿਹਾਰ ਵਾਂਗ ਪੰਜਾਬ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋ ਮੁਕਤ ਕਰ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੋਰੇਗੀ ॥
Comments
Post a Comment