ਲੁਧਿਆਣਾ : ਲੋਕ ਸੇਵਾ ਦੀ ਭਾਵਨਾ ਨਾਲ ਬਣਾਈ ਹੈਲਪਿੰਗ ਹੈਪਲੈੱਸ ਸੰਸਥਾ ਦੀ ਮੁੱਖੀ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਤਿ ਦੁਖਦਾਈ ਘਟਨਾ ਹੈ ਨੌਜਵਾਨ ਪੁੱਤਰ ਦੀ ਅਰਥੀ ਨੂੰ ਬਾਪ ਨੂੰ ਮੋਢਾ ਦੇਣਾ ਪੈ ਰਿਹਾ ਪਰ ਮਜਬੂਰੀਆਂ ਇਨਸਾਨ ਨੂੰ ਬੇਵੱਸ ਕਰ ਦਿੰਦੀਆਂ ਉਹਨਾਂ ਦੱਸਿਆ ਕਿ ਇਹ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਸਪੁੱਤਰ ਹਰਪਾਲ ਸਿੰਘ ਪਿੰਡ ਮੰਜਾਲੀ ਖੁਰਦ ਤਹਿਸੀਲ ਸਮਰਾਲਾ (ਖੰਨਾ) ਜ਼ਿਲ੍ਹਾ ਲੁਧਿਆਣਾ ਜੋ ਕਿ ਨੂਰਗੀ ਨੇੜੇ ਖਰਾਸ਼ੰਬ (ਅਰਮੀਨੀਆ) ਵਿਚ ਇਕ ਬੱਕਰੀਆਂ ਦੇ ਫਾਰਮ ਵਿਚ ਕੰਮ ਕਰਦਾ ਸੀ ਜਿੱਥੇ ਉਹਦੀ ਜਹਿਰੀਲੀ ਗੈਸ ਚੜ੍ਹਨ ਨਾਲ 15 ਸਤੰਬਰ 2025 ਨੂੰ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾ ਨੇ ਸਾਡੀ ਐਨ.ਜੀ.ਓ "ਹੈਲਪਿੰਗ ਹੈਪਲੈੱਸ" ਤੱਕ ਪਹੁੰਚ ਕੀਤੀ, ਜਿਸ ਵਿਚ ਅਸੀਂ ਮਿਨਿਸਟਰ ਆਫਿਸ ਨਾਲ ਸੰਪਰਕ ਸਾਧਕੇ ਸਾਰੀ ਹਕੀਕਤ ਤੋ ਜਾਣੂ ਕਰਵਾਇਆ ਤੇ ਨਿਰੰਤਰ ਭਾਰਤੀ ਦੂਤਾਵਾਸ ਅਰਮੀਨੀਆ ਨਾਲ ਲਗਾਤਾਰ ਸੰਪਰਕ ਵਿੱਚ ਸਾਧਿਆ ਅਸੀਂ ਉਨ੍ਹਾਂ ਦੇ ਰਾਜਦੂਤ ਨਾਲ ਫ਼ੋਨ 'ਤੇ ਗੱਲਬਾਤ ਕਰ ਕਾਨੂੰਨੀ ਪ੍ਰਕਿਰਿਆ ਪੂਰੀ ਕਰਵਾਉਣ ਚ ਮਦਦ ਕੀਤੀ ਤੇ ਮ੍ਰਿਤਕ ਦੇਹ ਅੱਜ ਪਰਿਵਾਰ ਚ ਪਹੁੰਚ ਸਕੀ ਹੈ ਅਮਨਜੋਤ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਿਰਫ ਸੋਸ਼ੇਬਾਜੀ ਕਰਦੀ ਜੇਕਰ ਪੰਜਾਬ ਚ ਰੁਜ਼ਗਾਰ ਹੁੰਦਾ ਤਾਂ ਦੁੱਧ ਮੱਖਣਾਂ ਨਾਲ ਪੋਟਾ ਪੋਟਾ ਮਿਣਕੇ ਲਾਡਾਂ ਚਾਵਾਂ ਨਾਲ ਪਾਲੇ ਪੁੱਤ ਰੁਜ਼ਗਾਰ ਖਾਤਰ ਅੱਖਾਂ ਤੋ ਦੂਰ ਕੋਈ ਵਿਦੇਸ਼ ਕਿਉਂ ਭੇਜੇਗਾ ਅਮਨਜੋਤ ਨੇ ਕਿਹਾ ਕਿ ਆਪਣੇ ਭਵਿੱਖ ਨੂੰ ਰੋਸ਼ਨਾਉਣ ਗਏ ਅਮਨਦੀਪ ਨੂੰ ਕੀ ਪਤਾ ਸੀ ਕਿ ਇਹ ਰੋਜ਼ਗਾਰ ਉਸਦੇ ਪਰਿਵਾਰ ਨੂੰ ਹਮੇਸ਼ਾ ਲਈ ਹਨੇਰੇ ਚ ਸੁੱਟ ਦੇਵੇਗਾ ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਸੀ ਕਿ ਵਿਲਕਦੀ ਮਾਂ ਤੇ ਤੜਫਦੇ ਪਰਿਵਾਰ ਨੂੰ ਆਖਰੀ ਦਰਸ਼ਨ ਹੋ ਸਕਣ ਜਿਸ ਅਸੀ ਕਾਮਯਾਬ ਰਹੇ ਹਾਂ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਮੌਕੇ ਪਿਤਾ ਹਰਪਾਲ ਸਿੰਘ, ਸਰਪੰਚ ਜਸਵਿੰਦਰ ਸਿੰਘ, ਅਲਵੇਲ ਸਿੰਘ,ਪਾਲਾ ਸਿੰਘ, ਕਸ਼ਮੀਰਾ ਸਿੰਘ, ਬਾਬਾ ਲਾਡੀ ਮੰਜਾਲੀਆ, ਇੰਦਰਜੀਤ ਸਿੰਘ ਮਜਾਲੀਆ, ਇੰਦਰਜੀਤ ਸਿੰਘ ਦੈਹਿੜੂ ਆਦਿ ਹਾਜ਼ਰ ਸਨ
Comments
Post a Comment