ਕੱਲ ਪੂਰੇ ਪੰਜਾਬ ਦੇ ਅੰਦਰ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਅਰਥੀ ਫੁਕ ਮੁਜਾਰੇ ਕਰਨਗੇ ਕਿਸਾਨ

ਪੰਜਾਬ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਕੱਲ 6 ਅਕਤੂਬਰ 25 ਨੂੰ ਪੂਰੇ ਪੰਜਾਬ ਦੇ ਅੰਦਰ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਅਰਥੀ  ਫੁਕ ਮੁਜਾਰੇ ਕਰਨਗੇ ਇਸ ਦੀਆਂ ਮੁੱਖ ਮੰਗਾਂ ਹੜ ਪ੍ਰਭਾਵਿਤ ਖੇਤਰਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ ਝੋਨੇ ਦਾ ਪ੍ਰਤੀ ਏਕੜ 70ਹਜਾਰ ਰੁਪਆ ਉਸ ਦਾ 10% ਖੇਤ ਮਜ਼ਦੂਰਾਂ ਲਈ, ਪਸ਼ੂਆਂ ਤੇ ਪੋਟਰੀ ਫਾਰਮਾਂ ਦਾ


ਮੁਆਵਜ਼ਾ, ਮਜ਼ਦੂਰ,ਖੇਤ ਮਜ਼ਦੂਰ,ਕਿਸਾਨ, ਦੁਕਾਨਦਾਰਾਂ ਦੇ ਘਰਾਂ ਦੇ ਹੋਏ ਨੁਕਸਾਨ ਅਨੁਸਾਰ ਮੁਆਵਜ਼ਾ ਜਾਰੀ ਕੀਤਾ ਜਾਵੇ ਕਣਕ ਦੀ ਬਿਜਾਈ ਲਈ ਤੇਲ ਖਾਦ ਬੀਜ ਸਰਕਾਰ ਮੁਹਈਆ ਕਰਾਵੇ ਰੇਤ ਨਾਲ ਭਰੇ ਖੇਤ ਖਾਲੀ ਕਰਵਾਏ ਜਾਣ ਤੇ ਕਿਸਾਨਾਂ ਨੂੰ ਰੇਤ ਕੱਢਣ ਤੇ ਕੋਈ ਡੇਟ ਦੀ ਪਾਬੰਦੀ ਨਾ ਹੋਵੇ, ਪੰਜਾਬ ਦੇ ਡੈਮਾਂ ਤੋਂ ਜਿਵੇਂ ਪਾਣੀ ਛੱਡਿਆ ਗਿਆ ਇਸ ਦੀ ਨਿਰਪੱਖ ਜਡੀਸ਼ਅਲ ਕਮਿਸ਼ਨ ਜਾਂਚ ਕਰਾਈ ਜਾਵੇ  ਇਹ ਕੁਦਰਤੀ ਨਾ ਹੋ ਕੇ ਮੈਨਮੇਡ ਸੀ । ਦਰਿਆਵਾਂ ਨੂੰ ਨਹਿਰੀ ਸ਼ੇਪ ਦੇ ਕਰ ਪੱਕੇ ਬਨ ਬੰਨੇ ਜਾਣ ਤਾਂ ਜੋ ਪੰਜਾਬ ਚਾ ਅੱਗੇ ਤੋਂ ਹੜ ਨਾ ਆ ਸਕਣ, ਪਰਾਲੀ ਦਾ ਠੋਸ ਹੱਲ ਸਰਕਾਰਾਂ ਦੇਣ ਜਾਂ 200 ਰੁਪਆ ਪ੍ਰਤੀ ਕੁਇੰਟਲ  ਜਾਂ 6000 ਪ੍ਰਤੀ ਏਕੜ ਦਿੱਤਾ ਜਾਵੇ,ਕਿਸਾਨਾਂ ਨੂੰ ਜਬਰੀ ਗ੍ਰਿਫਤਾਰ ਕਰਨਾ ਜੁਰਮਾਨੇ ਪਾਉਣਾ ਰੈਡ ਐਂਟਰੀ ਕਰਨਾ ਬੰਦ ਕੀਤਾ ਜਾਵੇ,ਖੇਤੀ ਖੇਤਰ ਚ ਕੇਵਲ 6% ਸਲਾਨਾ  ਹਵਾ ਪ੍ਰਦੂਸ਼ਣ  ਹੁੰਦਾ ਹੈ ਹਵਾ ਪ੍ਰਦੂਸ਼ਣ ਦੇ 94% ਹੋਰ ਕਾਰਨ ਹਨ ਜਿਨਾਂ ਤੇ ਸਰਕਾਰ ਨੇ ਕਦੀ ਧਿਆਨ ਨਹੀਂ ਦਿੱਤਾ, ਹੁਣ ਝੋਨੇ ਦੀ ਖਰੀਦ ਸਮੇਂ ਕਿਸਾਨਾਂ ਨੂੰ ਕੋਈ ਦਿੱਕਤਾਂ ਨਾ ਹੋਣ ਕੱਟ ਨਾ ਲਾਏ ਜਾਣ, ਗੰਨੇ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ,ਨਰਮੇ ਤੇ ਬਾਸਮਤੀ ਦਾ ਰੇਟ ਹੇਠਾਂ ਡਿੱਗੇ ਹਨ ਸਰਕਾਰ ਸਹੀ ਕੀਮਤ ਦੇਣ ਵੱਲ ਧਿਆਨ ਦੇਵੇ ਆਦਿ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੂਰੇ ਪੰਜਾਬ ਅੰਦਰ ਵੱਡੀ ਲਾਮਬੰਦੀ ਕਰਕੇ ਅਰਥੀ ਫੂਕ ਮਜਾਰੇ ਕਰੇਗੀ ਗੋਲਡਨ ਗੇਟ ਅੰਮ੍ਰਿਤਸਰ ਵੱਡਾ ਇਕੱਠ ਹੋਵੇਗਾ ਇਸ ਤਰੀਕੇ ਨਾਲ ਰਈਆ ਅੰਮ੍ਰਿਤਸਰ ਅੰਮ੍ਰਿਤਸਰ ਜੰਮੂ ਕਸ਼ਮੀਰ ਰੋਡ  ਕੱਥੂ ਨੰਗਲ ਟੋਲ ਪਲਾਜਾ ਅਜਨਾਲਾ ਤੇ ਲੋਪੋਕੇ ਕਸਬੇ ਵਿੱਚ ਅਰਥੀਆਂ ਸਾੜਾਂਗੇ ਇਸ ਤਰ੍ਹਾਂ 2 ਗੁਰਦਾਸਪੁਰ 3ਹੁਸ਼ਿਆਰਪੁਰ 4ਜਲੰਧਰ 5ਕਪੂਰਥਲਾ 6ਤਰਨ ਤਾਰਨ 7ਫਿਰੋਜਪੁਰ 8ਫਾਜ਼ਿਲਕਾ  9ਮੋਗਾ 10ਲੁਧਿਆਣਾ 11 ਸ਼੍ਰੀ ਮੁਕਤਸਰ 12ਲੁਧਿਆਣਾ 13 ਪਠਾਨਕੋਟ ਇਹ ਇਕੱਲੇ ਕਿਸਾਨ ਮਜ਼ਦੂਰ ਕਮੇਟੀ ਦੇ ਹੁਣ ਤੱਕ ਦੀ ਰਿਪੋਰਟ ਦੇ ਅਧਾਰਤ ਜਾਣਕਾਰੀ ਹੈ ਇਸ ਤੋਂ ਅੱਗੇ ਵੱਧ ਸਕਦੇ ਹਨ ਇਸ ਤੋਂ ਇਲਾਵਾ kmm ਨਾਲ ਜੁੜੀਆਂ ਜਥੇਬੰਦੀਆਂ ਪਟਿਆਲਾ,ਮਾਨਸਾ, ਬਠਿੰਡਾ,ਮਹਾਲੀ,ਸੰਗਰੂਰ ਇਹ ਅਰਥੀ ਫੂਕ ਮੁਜਾਰੇ ਬਹੁਤ ਸਾਰੇ ਥਾਵਾਂ ਤੇ ਸਾਂਝੇ ਤੇ ਆਪੋ ਆਪਣੀਆਂ ਜਥੇਬੰਦੀਆਂ ਵੱਲੋਂ ਵੀ ਹੋਣਗੇ

Comments