ਜਿਹੜੇ ਰੋਗ ਨਾਲ ਬੱਕਰੀ ਮਰਗੀ ਓਹੀ ਰੋਗ ਪਠੋਰੇ ਨੂੰ : ਅਮਨਜੋਤ ਕੋਰ ਰਾਮੂੰਵਾਲੀਆ

ਮੋਹਾਲੀ  : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਰੇਆਮ ਵਿਤ ਮੰਤਰੀ ਤੇ ਕਰ ਤੇ ਆਬਾਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਤੇ ਇਲਜ਼ਾਮ ਲਗਾਏ ਸਨ ਕਿ ਉਹ 30 ਤੋਂ 35 ਡਿਸਟਿਲਰੀਆਂ ਤੋਂ ਪ੍ਰਤੀ ਮਹੀਨਾ ਡੇਢ ਕਰੋੜ ਰੁਪਏ ਵਸੂਲ ਰਹੇ ਹਨ ਜਿਸ ਉੱਤੇ ਚੀਮਾ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਉਲਟਾ ਬਾਜਵਾ ਦੀਆਂ  ਕਮੀਆਂ ਗਿਣਾਈਆਂ ਜਿਸ ਤੋਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਬਾਜਵਾ ਵੱਲੋਂ ਲਗਾਏ ਇਲਜਾਮ ਸੱਚੇ ਹਨ ਇਹ ਭਰਿਸ਼ਟਾਚਾਰ ਵਿੱਚ ਲਿਪਤ ਹਨ ਉਹਨਾਂ ਨੇ ਕਿਹਾ ਇਹਨਾਂ ਦੀ ਤਾਂ ਉਹ ਗੱਲ ਹੋਈ (ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੋਗ ਪਠੋਰੇ ਨੂੰ ਵਾਲੀ ਕਹਾਵਤ ਆਮ ਆਦਮੀ ਪਾਰਟੀ ਤੇ ਪੂਰੀ ਤਰਹਾਂ ਢੁਕਦੀ ਹੈ ॥ ਅਮਨਜੋਤ ਨੇ ਕਿਹਾ ਕਿ ਇਹ ਆਪ ਪਾਰਟੀ ਸੱਤਾ ਵਿੱਚ ਆਈ ਸੀ ਇਹਨਾਂ ਚੋਣਾਂ ਤੋਂ ਪਹਿਲਾਂ ਲੋਕਾਂ ਚ ਜਾ ਜਾ ਕੇ ਪ੍ਰਚਾਰ ਕੀਤਾ ਕਿ ਅਕਾਲੀ ਜੀਜਾ ਸਾਲਾ ਪ੍ਰਾਈਵੇਟ ਲਿਮਿਟਿਡ ਪਾਰਟੀ ਨੇ ਪਹਿਲਾਂ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਫਿਰ ਕਾਂਗਰਸ ਸਰਕਾਰ ਦਾ ਰਾਜ ਆਇਆ ਜਿਸ ਵਿੱਚ ਕੈਪਟਨ ਨੇ ਰੱਜ ਕੇ ਲੋਕਾਂ ਨੂੰ ਲੁੱਟਿਆ ਤੇ ਚੰਨੀ ਦੀ ਤਿੰਨ ਮਹੀਨੇ ਸਰਕਾਰ ਨੇ ਭਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ॥ਅਸੀਂ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ  ਭਰਿਸ਼ਟਾਚਾਰ  ਅਤੇ ਨਸ਼ਿਆਂ ਤੋਂ ਮੁਕਤ ਕਰਾ ਦੇਵਾਂਗੇ ਹਰੇਕ ਪਾਸੇ ਆਮ ਆਦਮੀ ਪਾਰਟੀ ਦੀ ਬਿਨਾਂ ਸਿਫਾਰਸ਼ ,ਬਿਨਾਂ ਪੈਸੇ ਦੇ ਕੰਮ ਹੋਣਗੇ ਤੇ ਲੋਕਾਂ ਦੀ ਸੁਣਵਾਈ ਹੋਏਗੀ ।ਲੇਕਿਨ ਹਕੀਕਤ ਹੁਣ ਸਭ ਦੇ ਸਾਹਮਣੇ ਹੈ .



 ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਵਿੱਚ ਹਰੇਕ ਵਰਗ ਤਰਾਹ ਤਰਾਹ ਕਰ ਰਿਹਾ ਹੈ ਭਰਿਸ਼ਟਾਚਾਰ ਸਾਰੇ ਹੱਦ ਬੰਨੇ ਪਾਰ ਕਰ ਚੁੱਕਾ ਇਥੋਂ ਤੱਕ ਕਿ ਇਹਨਾਂ ਦੇ ਮੰਤਰੀਆਂ ਨੇ ਸਰਪੰਚ ਬਣਾਉਣ ਤੱਕ ਦੇ ਪੈਸੇ ਲੋਕਾਂ ਕੋਲੋਂ ਵਸੂਲੇ ਹਨ ਜਿਨਾਂ ਦੇ ਪੁਖਤਾ ਸਬੂਤ ਹਨ ਉਹਨਾਂ ਨੇ ਕਿਹਾ ਗੈਂਗਸਟਰ ਅਤੰਕ ਮਚਾ ਰਹੇ ਨੇ ਨਸ਼ਾ ਤਸਕਰ ਨਾਲ ਨਿਤ ਮੌਤਾਂ ਹੋ ਰਹੀਆਂ ਅਜੇ ਕੱਲ ਹੀ ਫਿਰੋਜਪੁਰ ਜਿਲੇ ਵਿੱਚ ਚਾਰ ਮੌਤਾਂ ਮੁਮਦੌਟ ਵਿੱਚ ਨਸ਼ੇ ਦੀ ਓਵਰਡੋਜ ਕਰਕੇ ਹੋ ਗਈ ਕੀ ਇਹ ਬਦਲਾਅ ਸੀ ਉਹਨਾਂ ਨੇ ਕਿਹਾ ਕਿ ਭਾਜਪਾਹਮੇਸ਼ਾ ਲੋਕ ਹਿੱਤਾਂ ਦੀ ਗੱਲ ਕਰਦੀ ਹੈ ਹੜਾਂ ਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਨੂੰ ਖੁੱਲ ਦਿਲੀ ਨਾਲ ਪੈਸੇ ਦਿੱਤੇ ਤੇ ਅੱਗੇ ਵੀ ਦੇਣ ਦਾ ਵਾਅਦਾ ਕੀਤਾ ਹੈ ਭਾਜਪਾ  ਦੇ ਕੇਂਦਰੀ ਰਾਜ ਮੰਤਰੀ ਸਮੁੱਚੇ ਹਾੜ ਪੀੜਤ ਇਲਾਕਿਆਂ ਵਿੱਚ ਦਿਨ ਰਾਤ ਪਹੁੰਚ ਕੇ ਜਮੀਨੀ ਪੱਧਰ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ ਆਉਣ ਵਾਲੇ ਦਿਨਾਂ ਚ ਕਿਸਾਨਾਂ ਦੀ ਹੱਕ ਪੂਰਤੀ ਲਈ ਕੇਂਦਰ ਸਰਕਾਰ ਹੋਰ ਫੰਡ ਦੇਵੇਗੀ॥

Comments