ਮੋਹਾਲੀ/ਖਰੜ, 7 ਦਸੰਬਰ: ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅੰਤਰਗਤ ਮਾਈ ਭਾਰਤ (ਮੇਰਾ ਯੁਵਾ ਭਾਰਤ) ਦੁਆਰਾ ਅੱਜ 15-29 ਸਾਲ ਦੀ ਉਮਰ ਦੇ ਨੌਜਵਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਪੋਰਟਸ ਇਵੈਂਟ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਸੰਦੇਸ਼ ਸੀ- “ਨਸ਼ਾ ਛੱਡੋ, ਖੇਡ ਅਪਣਾਓ- ਆਪਣੀ ਊਰਜਾ ਸਹੀ ਦਿਸ਼ਾ ਵਿੱਚ ਲਗਾਓ।”
ਇਸ ਖੇਡ ਮਹੋਤਸਵ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਕਈ ਰੋਮਾਂਚਕ ਮੁਕਾਬਲਿਆਂ ਵਿੱਚ ਸ਼ਾਨਦਾਰ ਉਤਸ਼ਾਹ ਦੇਖਣ ਨੂੰ ਮਿਲਿਆ।
ਆਯੋਜਿਤ ਮੁੱਖ ਖੇਡ ਇਸ ਤਰ੍ਹਾਂ ਰਹੇ:
* ਰੱਸਾ ਕੱਸੀ (Tug of War) - ਮਹਿਲਾਵਾਂ ਦੀ ਵਿਸ਼ੇਸ਼ ਸ਼ਮੂਲੀਅਤ
* 100 ਮੀਟਰ ਦੌੜ
* 400 ਮੀਟਰ ਦੌੜ
* ਬੈਡਮਿੰਟਨ
* ਬਾਸਕਿਟਬਾਲ
ਪ੍ਰੋਗਰਾਮ ਦਾ ਸਫ਼ਲ ਆਯੋਜਨ ਐੱਮਸੀ ਖਰੜ ਸ਼੍ਰੀ ਰਾਜਬੀਰ ਸਿੰਘ, ਸ਼੍ਰੀ ਅਜੀਤ ਸਿੰਘ ਅਤੇ ਜ਼ਿਲਾ ਯੂਥ ਅਫਸਰ ਮੋਹਾਲੀ, ਈਸ਼ਾ ਜੀ ਦੇ ਮਾਰਗਦਰਸ਼ਨ ਵਿੱਚ ਸੰਪੰਨ ਹੋਇਆ।
ਇਸ ਪ੍ਰੋਗਰਾਮ ਦੀ ਵਿਵਸਥਾ ਅਤੇ ਸੰਪੂਰਨ ਪ੍ਰਬੰਧਨ MY Bharat ਮੋਹਾਲੀ ਵਲੰਟੀਅਰ ਤਾਨੀਆ ਜੈਨ (Nayi Rahe Foundation) ਦੁਆਰਾ ਕੀਤਾ ਗਿਆ।
ਆਯੋਜਨ ਵਿੱਚ ਵਲੰਟੀਅਰਸ ਆਕਾਸ਼ ਅਤੇ ਅਕਸ਼ੈ ਦਾ ਅਹਿਮ ਸਹਿਯੋਗ ਰਿਹਾ। ਉੱਥੇ ਹੀ ਕੋਚਿੰਗ ਟੀਮ- ਸਮੀਰ, ਕੁਨਾਲ, ਵਿਨੋਦ, ਰਾਹੁਲ, ਵੰਦਨਾ ਅਤੇ ਡਾ, ਮੰਨੂ ਅਤੇ ਹੋਰ- ਨੇ ਭਾਗੀਦਾਰਾਂ ਨੂੰ ਮਾਰਗਦਰਸ਼ਨ ਦਿੰਦੇ ਹੋਏ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਸੰਪੰਨ ਕਰਵਾਇਆ।
ਆਯੋਜਨ ਟੀਮ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ: “ਖੇਡਾਂ ਸਰੀਰ ਅਤੇ ਮਨ ਦੋਹਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਨਸ਼ੇ ਤੋਂ ਦੂਰੀ ਅਤੇ ਖੇਡਾਂ ਨਾਲ ਜੁੜਨਾ ਹੀ ਉੱਜਵਲ ਭਵਿੱਖ ਦੀ ਕੁੰਜੀ ਹੈ। ਨੌਜਵਾਨਾਂ ਅਤੇ ਮਹਿਲਾਵਾਂ ਨੇ ਨਸ਼ਾ ਮੁਕਤ ਜੀਵਨ ਅਤੇ ਨਿਯਮਿਤ ਖੇਡ ਗਤੀਵਿਧੀਆਂ ਦਾ ਸੰਕਲਪ ਲੈਂਦੇ ਹੋਏ ਪ੍ਰੋਗਰਾਮ ਦੀ ਸੁੰਦਰ ਸਮਾਪਤੀ ਕੀਤੀ।

Comments
Post a Comment