ਪਾਇਲ : ਪੁਲੀਸ ਨੇ ਸਰਕਾਰੀ ਹਾਈ ਸਕੂਲ ਅਲੂਣਾ ਪੱਲਾ ਚੋਂ ਹੋਈ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਥਾਣਾ ਪਾਇਲ ਦੇ ਮੁੱਖ ਅਫ਼ਸਰ ਹਰਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਅਲੂਣਾ ਪੱਲਾ ਦੇ ਮੁੱਖ ਅਧਿਆਪਕ ਗੁਰਵਿੰਦਰ ਸਿੰਘ ਵੱਲੋਂ ਥਾਣਾ ਪਾਇਲ ਅੰਦਰ ਲਿਖਵਾਈ ਰਿਪੋਰਟ ਵਿੱਚ ਦੱਸਿਆ ਕਿ 26 ਸਤੰਬਰ ਨੂੰ ਛੁੱਟੀ ਹੋਣ ਤੇ ਕਮਰਿਆਂ ਨੂੰ ਜਿੰਦਰੇ ਲਗਾਕੇ ਚਾਬੀਆਂ ਦਫਤਰ ਵਿੱਚ ਰੱਖ ਦਿੱਤੀਆਂ ਤੇ ਉਹ ਚਲੇ ਗਏ। 28 ਸਤੰਬਰ ਨੂੰ ਸਵੇਰੇ ਸਵੀਪਰ ਨੇ ਫੋਨ ਕਰਕੇ ਦੱਸਿਆ ਕਿ ਦਫਤਰ ਦਾ ਰੋਸ਼ਨਦਾਨ ਅਤੇ ਮਿਡ ਡੇ ਮੀਲ ਵਾਲੇ ਕਮਰੇ ਦਾ ਗੇਟ ਟੁੱਟਿਆ ਹੋਇਆ ਹੈ। ਜਦੋ ਜਾ ਕੇ ਵੇਖਿਆ ਤਾਂ ਇੱਕ ਕੁਵਿੰਟਲ ਚਾਵਲ, ਦਾਲਾਂ ਚੋਰੀ ਹੋ ਚੁੱਕੀਆਂ ਸਨ। ਜਦੋਂ ਦਫਤਰ ਚੈਕ ਕੀਤਾ ਤਾਂ ਉੱਥੋਂ ਸੀਸੀਟੀਵੀ ਕੈਮਰੇ ਦਾ ਡੀ ਵੀ ਆਰ ਅਤੇ ਦਫਤਰ ਵਿੱਚ ਪਏ ਦੋ ਨਵੇ ਕੈਮਰੇ ਵੀ ਚੋਰੀ ਹੋ ਚੁੱਕੇ ਸਨ। ਇੰਸਪੈਕਟਰ ਹਰਦੀਪ ਸਿੰਘ ਨੇ ਅੱਗੇ ਦੱਸਿਆ ਕਿ ਇਸ ਚੋਰੀ ਨੂੰ ਟਰੇਸ ਕਰਨ ਲਈ ਪਿੰਡ ਅਲੂਣਾ ਮਿਆਨਾ ਤੇ ਪੱਲਾ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਪਤਾ ਲੱਗਾ ਕਿ ਇਹ ਚੋਰੀ ਰਾਜਵਿੰਦਰ ਸਿੰਘ, ਪ੍ਰਦੀਪ ਸਿੰਘ, ਸਿਮਰਨਜੀਤ ਸਿੰਘ ਤਿੰਨੋ ਵਾਸੀ ਅਲੂਣਾ ਮਿਆਨਾ ਅਤੇ ਅਮਨਦੀਪ ਸਿੰਘ ਉਰਫ ਬਾਦਲ ਵਾਸੀ ਅਲੂਣਾ ਪੱਲਾ ਵੱਲੋਂ ਚੋਰੀ ਕੀਤੀ ਗਈ ਹੈ। ਤਫਤੀਸੀ ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਉੱਕਤ ਦੋਸ਼ੀਆਂ ਵਿੱਚੋਂ ਤਿੰਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿੰਨ੍ਹਾਂ ਕੋਲੋਂ ਦੋ ਨਵੇ ਕੈਮਰੇ ਬਰਾਮਦ ਕੀਤੇ ਗਏ ਹਨ ਅਤੇ ਚੌਥਾ ਅਮਨਦੀਪ ਸਿੰਘ ਉਰਫ ਬਾਦਲ ਪੁਲੀਸ ਦੀ ਗ੍ਰਿਫਤ ਚੋਂ ਬਾਹਰ ਹੈ। ਇਹ ਵੀ ਪਤਾ ਲੱਗਾ ਹੈ ਕਿ ਉੱਕਤ ਵਿਅਕਤੀਆਂ ਚੋਂ ਦੋ ਸਰਕਾਰੀ ਮੁਲਾਜ਼ਮ ਹਨ ਇਕ ਬਿਜਲੀ ਬੋਰਡ ਵਿੱਚ ਤੇ ਦੂਜਾ ਸਿੱਖਿਆ ਵਿਭਾਗ ਵਿੱਚ ਲੱਗਿਆ ਹੋਇਆ ਹੈ। ਪਾਇਲ ਪੁਲੀਸ ਵੱਲੋਂ ਪਰਚਾ ਦਰਜ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕਰਨ ਲਈ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

टिप्पणियाँ
एक टिप्पणी भेजें