ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੀ ਪਾਣੀ ਦੀ ਟੈਂਕੀ ਤੇ ਬਲਾਤਕਾਰ ਪੀੜਤ ਤਿੰਨ ਲੜਕੀਆਂ ਪਾਣੀ ਦੀ ਟੈਂਕੀ ਤੇ ਚੜ੍ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਜਿਨ੍ਾਂ ਵੱਲੋਂ ਆਪਣੇ ਨਾਲ ਵੱਖੋ ਵੱਖਰੇ ਜਿਲਿਆਂ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਵਿਆਹ ਕਰਾਉਣ ਦਾ ਝਾਸਾ ਦੇ ਕੇ ਉਹਨਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ। ਉੱਥੇ ਅਜੇ ਤੱਕ ਵੀ ਪਾਣੀ ਦੀ ਟੈਂਕੀ ਤੇ ਚੜਕੇ ਤਿੰਨੋਂ ਲੜਕੀਆਂ ਵੱਲੋਂ ਹੋਏ ਸਰੀਰਿਕ ਸ਼ੋਸ਼ਣ ਤਹਿਤ ਮੁਕਦਮਾ ਦਰਜ ਕਰਨ ਲਈ ਮੰਗ ਕੀਤੀ ਜਾ ਰਹੀ ਹੈ। ਜੋ ਅਜੇ ਵੀ ਪਾਣੀ ਦੀ ਟੈਂਕੀ ਤੇ ਡਟੀਆਂ ਹੋਈਆਂ ਹਨ।
ਪਹਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਪਾਣੀ ਵਾਲੀ ਟੈਂਕੀ ਤੇ ਚੜੀਆਂ ਤਿੰਨੋਂ ਲੜਕੀਆਂ ਦਾ ਪਤਾ ਲੱਗਦੇ ਹੀ ਬਰਨਾਲਾ ਕੋਰਟ ਕੰਪਲੈਕਸ ਦੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਇੱਕ ਟੀਮ ਪਾਣੀ ਵਾਲੀ ਟੈਂਕੀ ਤੇ ਉੱਪਰ ਜਾਕੇ ਪੀੜਿਤ ਲੜਕੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ। ਜਿੱਥੇ ਵਕੀਲਾਂ ਦੇ ਨੇ ਪੀੜਤ ਲੜਕੀਆਂ ਦੇ ਨਾਲ ਹੋਏ ਤੇ ਸੱਧ ਨੂੰ ਲੈ ਕੇ ਸਾਰੀ ਗੱਲਬਾਤ ਸੁਣੀ ਉੱਥੇ ਪਾਣੀ ਦੀ ਟੈਂਕੀ ਤੇ ਚੜੇ ਵਕੀਲਾਂ ਨੇ ਪੀੜਤ ਲੜਕੀਆਂ ਨੂੰ ਭਰੋਸਾ ਦਵਾਇਆ ਕਿ ਹਰ ਹਾਲਤ ਵਿੱਚ ਪੀੜਿਤ ਲੜਕੀਆਂ ਦੀ ਆਵਾਜ਼ ਚੁੱਕੀ ਜਾਵੇਗੀ। ਅਤੇ ਉਹਨਾਂ ਨੂੰ ਬਣਦਾ ਇਨਸਾਫ ਦਵਾਇਆ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਉਹ ਦੋਸ਼ੀ ਵਿਅਕਤੀਆਂ ਖਿਲਾਫ ਪੁਲਿਸ ਕਾਰਵਾਈ ਕਰਾਉਣ ਲਈ ਡੱਟ ਕੇ ਪੀੜਿਤ ਲੜਕੀਆਂ ਨਾਲ ਖੜੇ ਹਨ। ਪਹਿਲਾਂ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ ਉਸ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਬਰਨਾਲਾ ਦੇ ਵਕੀਲ ਭਾਈਚਾਰੇ ਵੱਲੋਂ ਇਹਨਾਂ ਤਿੰਨੋਂ ਪੀੜਿਤ ਲੜਕੀਆਂ ਦੇ ਕੋਰਟ ਕੇਸ ਨੂੰ ਬਿਨਾਂ ਫੀਸ ਮੁਫਤ ਕੋਰਟ ਕੇਸ ਲੜਨ ਦਾ ਐਲਾਨ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਜੋ ਇਹਨਾਂ ਲੜਕੀਆਂ ਨਾਲ ਹੋਇਆ ਹੈ ਉਹ ਕਿਸੇ ਹੋਰ ਨਾਲ ਨਾ ਹੋ ਸਕੇ ਇਸ ਲਈ ਉਹ ਸਮੂਹ ਵਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਇਹਨਾਂ ਦਾ ਡੱਟਵਾ ਸਾਥ ਦੇ ਰਹੇ ਹਨ। ਜਿੱਥੇ ਬਾਰ ਐਸੋਸੀਏਸ਼ਨ ਦੇ ਵੱਲੋਂ ਵਕੀਲ ਭਾਈਚਾਰੇ ਨੇ ਪੀੜਤ ਤਿੰਨੋ ਲੜਕੀਆਂ ਦੇ ਹੱਕ ਵਿੱਚ ਸਾਥ ਦੇਣ ਦੀ ਗੱਲ ਕੀਤੀ ਹੈ ਉੱਥੇ ਇਸਤਰੀ ਜਾਗ੍ਰਿਤੀ ਮੰਚ ਤੇ ਸੂਬਾ ਮੀਤ ਪ੍ਰਧਾਨ ਅਤੇ ਜਮਹੂਰੀਅਤ ਅਧਿਕਾਰ ਸਭਾ ਨਾਲ ਸੰਬੰਧਿਤ ਮੈਂਬਰ ਵੀ ਉੱਥੇ ਪਹੁੰਚੇ ਜਿਨ੍ਹਾਂ ਨੇ ਪਾਣੀ ਦੀ ਟੈਂਕੀ ਤੇ ਚੜੀਆਂ ਤਿੰਨੋਂ ਲੜਕੀਆਂ ਨੂੰ ਇਨਸਾਫ ਦਵਾਉਣ ਲਈ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ। ਸੋ ਅਜੇ ਵੀ ਪਾਣੀ ਦੀ ਟੈਂਕੀ ਤੇ ਤਿੰਨੋਂ ਪੀੜਿਤ ਲੜਕੀਆਂ ਇਨਸਾਫ ਦੀ ਗੁਹਾਰ ਦੀ ਮੰਗ ਕਰ ਰਹੀਆਂ ਹਨ ਅਤੇ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਐਫਆਈਆਰ ਕਰਾਉਣ ਤੱਕ ਹੀ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰਨ ਦਾ ਕਹਿ ਰਹੀਆਂ ਹਨ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਮੁਕਦਮਾ ਦਰਜ ਨਹੀਂ ਕੀਤਾ ਗਿਆ ਉੱਥੇ ਪਾਣੀ ਦੀ ਟੈਂਕੀ ਤੇ ਤਿੰਨੇ ਲੜਕੀਆਂ ਰੋਸ ਪ੍ਰਦਰਸ਼ਨ ਕਰਦੇ ਸਮੇਂ ਡਟੀਆਂ ਹੋਈਆਂ ਹਨ।
Comments
Post a Comment